ਧੂਰੀ ਸ਼ਹਿਰ 'ਚ ਮੋਮੋਸ ਵੇਚਣ ਵਾਲਾ ਇਹ ਨੌਜਵਾਨ ਦਾਨਵੀਰ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਅਤੇ ਇਸ ਦੇ ਬਣਾਏ ਮੋਮੋਸ ਇਸ ਕਦਰ ਸਵਾਦ ਹੁੰਦੇ ਹਨ, ਕਿ ਸ਼ਹਿਰ ਦੇ ਲੋਕ ਇਸ ਦੇ ਮਰੀਦ ਹੋ ਗਏ ਹਨ ਇਥੋਂ ਤੱਕ ਕਿ ਮੋਮੋਸ ਦਾ ਕੰਮ ਕਰਨ ਵਾਲੇ ਕੁਝ ਲੋਕ ਵੀ ਇਸ ਦੇ ਦੁਸ਼ਮਣ ਬਣ ਚੁੱਕੇ ਹਨ। ਉਹ ਦਾਨਵੀਰ ਦਾ ਕੰਮ ਬੰਦ ਕਰਵਾਉਣਾ ਚਾਹੁੰਦੇ ਹਨ ਜਿਸ ਦੇ ਚਲਦਿਆਂ ਕਈ ਵਾਰ ਇਸ ਨੂੰ ਕੁੱਟਿਆ ਵੀ ਗਿਆ, ਜਿਸਦੀ cctv ਵੀਡੀਓ ਵੀ ਇਸ ਵੱਲੋਂ ਦਿਖਾਈ ਗਈ ਹੈ । ਹੁਣ ਮੁਹੱਲਾ ਨਿਵਾਸੀਆਂ ਵੱਲੋਂ ਦਾਨਵੀਰ ਨੂੰ ਸਕਿਉਰਿਟੀ ਵੀ ਦਿੱਤੀ ਜਾ ਰਹੀ ਹੈ। ਮੋਮੋਸ ਖਾਣ ਆਏ ਕਿਸੇ ਅਣਜਾਣ ਵਿਅਕਤੀ ਦੀ ਪਹਿਲਾਂ ਤਲਾਸ਼ੀ ਵੀ ਲਈ ਜਾਂਦੀ ਹੈ ਕਿਤੇ ਕੋਈ ਉਸਨੂੰ ਮਾਰਨ ਹੀ ਨਾ ਆਇਆ ਹੋਵੇ। #Momos #Danveer #Dhuri