Surprise Me!

90 ਕਿੱਲੋ ਚੂਰਾ ਪੋਸਤ ਸਮੇਤ ਇੱਕ ਮੁਲਜ਼ਮ ਗ੍ਰਿਫਤਾਰ

2025-04-21 5 Dailymotion

ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਨੇ 90 ਕਿੱਲੋ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜ਼ੀਰਾ ਦੇ ਨਾਲ ਲੱਗਦੇ ਪਿੰਡ ਕਸੋਆਣਾ ਦਾ ਰਹਿਣ ਵਾਲਾ ਹੈ, ਜਿਸ ਦੀ ਪਛਾਣ ਗੁਰਮੇਲ ਸਿੰਘ ਗੇਲਾ ਵੱਜੋਂ ਹੋਈ ਹੈ। ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਕੈਂਟਰ ਡਰਾਈਵਰ ਮੱਧ ਪ੍ਰਦੇਸ਼ ਤੋਂ ਕੇਲੇ ਲੈ ਕੇ ਆਇਆ ਜਿਸ ਦੌਰਾਨ ਇਸ ਵੱਲੋਂ ਕੈਂਟਰ ਦੇ ਅੰਦਰ ਖੁਫੀਆ ਜਗ੍ਹਾ ਫੱਟੇ ਲਗਾ ਕੇ ਬਣਾਈ ਗਈ ਅਤੇ ਉਸ ਵਿੱਚ 90 ਕਿੱਲੋ ਚੂਰਾ ਪੋਸਤ ਰੱਖਿਆ ਗਿਆ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਇਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕੁੱਝ ਪੈਸਿਆਂ ਦੇ ਲਾਲਚ ਪਿੱਛੇ ਇਹ ਕੰਮ ਕੀਤਾ ਹੈ। ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਅੱਗੇ ਕਿਸ ਨੂੰ ਵੇਚਣ ਵਾਸਤੇ ਲੈ ਕੇ ਆਇਆ ਸੀ, ਜਿਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।