ਖੰਨਾ: ਨਗਰ ਕੌਂਸਲ ਖੰਨਾ ਦੀਆਂ ਕਰੀਬ 20 ਲੱਖ ਇੰਟਰਲਾਕ ਟਾਇਲਾਂ ਗਾਇਬ ਹੋ ਗਈਆਂ ਹਨ। ਕਰੀਬ 1 ਕਰੋੜ ਕੀਮਤ ਦੀਆਂ ਟਾਇਲਾਂ ਗਾਇਬ ਹੋਣ ਪਿੱਛੇ ਵੱਡੇ ਘੁਟਾਲੇ ਦਾ ਸ਼ੱਕ ਜਤਾਇਆ ਜਾ ਰਿਹਾ। AAP ਕੌਂਸਲਰ ਸੁਨੀਲ ਕੁਮਾਰ ਨੀਟਾ ਮੁਤਾਬਿਕ ਲੱਗਭਗ 5 ਸਾਲ ਪਹਿਲਾਂ ਲਲਹੇੜੀ ਰੋਡ ਰੇਲਵੇ ਲਾਈਨ ਪਾਰ ਖੇਤਰ ਵਿੱਚ ਸੀਵਰੇਜ ਲਾਈਨਾਂ ਵਿਛਾਉਣ ਦੌਰਾਨ ਇੰਟਰਲਾਕ ਟਾਈਲਾਂ ਗਲੀਆਂ ਚੋਂ ਪੁੱਟ ਕੇ ਕੌਂਸਲ ਨੇ ਆਪਣੇ ਕਬਜੇ 'ਚ ਲੈ ਕੇ ਸਟੋਰ ਕੀਤੀਆਂ ਸਨ, ਪਰ ਹੁਣ ਉਹ ਟਾਈਲਾਂ ਗਾਇਬ ਹੋ ਚੁੱਕੀਆਂ ਹਨ। ਦੂਜੇ ਪਾਸੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਹੁਣ ਮੇਰੇ ਧਿਆਨ 'ਚ ਆਇਆ ਹੈ। ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਜੇਕਰ ਕੋਈ ਕਮੇਟੀ ਬਣਾਉਣ ਬਾਰੇ ਕਿਹਾ ਗਿਆ ਹੈ ਤਾਂ ਪ੍ਰਧਾਨ ਹੀ ਦੱਸ ਸਕਦੇ। ਇਸ ਸਬੰਧੀ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇੱਥੇ ਤਾਂ ਆਵਾ ਹੀ ਊਤਿਆ ਪਿਆ। ਇਹ ਕਾਂਗਰਸ ਦੀ ਦੇਣ ਹੈ। ਕਾਂਗਰਸ ਦੀ ਨਗਰ ਕੌਂਸਲ ਹੋਣ ਕਰਕੇ ਇਹ ਹਾਲ ਹੋਇਆ ਹੈ। ਬੱਸ ਇਨ੍ਹਾਂ ਦੇ 6 ਮਹੀਨੇ ਰਹਿ ਗਏ ਹਨ।