Surprise Me!

ਸ਼ਿਕਾਰੀ ਖੁਦ ਹੋਇਆ ਸ਼ਿਕਾਰ, ਅਪਾਣੇ ਹੀ ਸਾਥੀਆਂ ਹੱਥੋਂ ਮਾਰਿਆ ਗਿਆ ਆਸ਼ੂ ਮੌਂਗਾ, ਫਿਰੋਜ਼ਪੁਰ ਕਤਲ ਕਾਂਡ 'ਚ ਵੱਡਾ ਖੁਲਾਸਾ

2025-06-08 2 Dailymotion

ਫਿਰੋਜ਼ਪੁਰ: 5 ਜੂਨ ਨੂੰ ਸ਼ਹਿਰ ਵਿੱਚ ਫਿਲਮੀ ਅੰਦਾਜ਼ 'ਚ ਹੋਈ ਗੁੰਡਾਗਰਦੀ ਨੂੰ ਲੈਕੇ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦਿਆਂ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਆਸ਼ੂ ਮੋਂਗਾ ਅਤੇ ਯੁਵਰਾਜ ਯੁਵੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਦੌਰਾਨ ਦੋਵਾਂ ਨੇ ਇੱਕ ਦੂਜੇ ਦੇ ਘਰ ਦੀਆਂ ਔਰਤਾਂ ਬਾਰੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਹੋਏ ਗਾਲ੍ਹਾਂ ਕੱਢੀਆਂ ਸਨ। ਇਸੇ ਰੰਜਿਸ਼ ਕਾਰਨ ਬੀਤੇ ਦਿਨੀਂ ਆਸ਼ੂ ਮੋਂਗਾ ਆਪਣੇ ਸਾਥੀਆਂ ਨਾਲ ਯੁਵਰਾਜ ਤੋਂ ਬਦਲਾ ਲੈਣ ਲਈ ਸ਼ਹਿਰ ਦੀ ਇੱਕ ਟੈਟੂ ਵਾਲੀ ਦੁਕਾਨ ’ਤੇ ਪਹੁੰਚਿਆ ਤੇ ਫ਼ਿਰ ਤੋਂ ਦੋਵਾਂ ਵਿਚਾਲੇ ਤਕਰਾਰ ਹੋਈ ਅਤੇ ਇਸ ਦੌਰਾਨ ਯੁਵਰਾਜ ਵੱਲੋਂ ਚਲਾਈ ਗਈ ਗੋਲੀ ਨਾਲ ਆਸ਼ੂ ਮੋਂਗਾ ਦੀ ਮੌਤ ਹੋ ਗਈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਹਵਾਲਾ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਜੋ ਮੁਲਜ਼ਮ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ, ਉਹ ਆਸ਼ੂ ਮੋਂਗਾ ਦੇ ਹੀ ਸਾਥੀ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਆਸ਼ੂ ਮੋਂਗਾ ਦੇ ਖ਼ਿਲਾਫ਼ ਵੀ ਪਹਿਲਾਂ ਅਸਲਾ ਐਕਟ ਤਹਿਤ ਕੇਸ ਦਰਜ ਹੋ ਚੁੱਕਿਆ ਸੀ। ਉਥੇ ਹੀ ਹੁਣ ਜੋ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਕਾਬੂ ਕੀਤੇ ਹਨ ਉਨ੍ਹਾਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਗੈਂਗ ਦੇ ਸਬੰਧ ਜੇਲ੍ਹ 'ਚ ਬੰਦ ਗੈਂਗਸਟਰ ਨਾਲ ਵੀ ਸਾਹਮਣੇ ਆਏ ਹਨ।