ਮਾਨਸਾ: ਮੌਸਮ ਵਿਭਾਗ ਵੱਲੋਂ 11 ਜੂਨ ਤੱਕ ਹੀਟ ਵੇਵ ਦਾ ਅਲਰਟ ਕੀਤਾ ਹੋਇਆ। ਉਥੇ ਹੀ ਮਾਨਸਾ ਵਿੱਚ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ। ਜੂਨ ਮਹੀਨੇ ਵਿੱਚ ਜਿੱਥੇ ਸਕੂਲਾਂ ਵਿੱਚ ਗਰਮੀ ਤੋਂ ਬਚਣ ਲਈ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਗਈਆਂ ਨੇ ਉੱਥੇ ਹੀ ਬਜ਼ਾਰਾਂ ਵਿੱਚ ਸੁੰਨਸਾਨ ਦੇਖਣ ਨੂੰ ਮਿਲੀ ਅਤੇ ਲੋਕ ਇਸ ਗਰਮੀ ਤੋਂ ਬਚਣ ਲਈ ਕੱਪੜੇ ਨਾਲ ਆਪਣਾ ਚਿਹਰਾ ਢੱਕ ਕੇ ਚੱਲ ਰਹੇ ਹਨ ਜਾਂ ਫਿਰ ਛੱਤਰੀ ਲੈ ਕੇ ਛਾਂ ਦਾ ਸਹਾਰਾ ਲੈ ਰਹੇ ਹਨ। ਮਾਨਸਾ ਦੇ ਦੁਕਾਨਦਾਰਾਂ ਨੇ ਕਿਹਾ ਕਿ ਲੋਕ ਸਵੇਰੇ 10 ਵਜੇ ਤੋਂ ਪਹਿਲਾਂ ਜਾਂ ਫਿਰ ਸ਼ਾਮ ਨੂੰ 6 ਵਜੇ ਤੋਂ ਬਾਅਦ ਹੀ ਬਜ਼ਾਰਾਂ ਦੇ ਵਿੱਚ ਆ ਰਹੇ ਨੇ ਕਿਉਂਕਿ ਜਿਆਦਾ ਗਰਮੀ ਹੋਣ ਦੇ ਚੱਲਦਿਆਂ ਹਰ ਕੋਈ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਜਿਸ ਕਾਰਨ ਕੰਮਕਾਜ ਵੀ ਦੁਕਾਨਦਾਰਾਂ ਦੇ ਠੱਪ ਹੋ ਗਏ ਹਨ।