Surprise Me!

ਨਸ਼ਿਆਂ ਵਿਰੁੱਧ ਜਾਗਰੂਕਤਾ ਲਈ 'ਸਿਹਤ ਵੀ, ਵਿਰਾਸਤ ਵੀ' ਥੀਮ ਹੇਠ ਕਰਵਾਈ ਸਾਇਕਲਾਥੋਨ

2025-06-20 0 Dailymotion

ਕਪੂਰਥਲਾ: ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੱਜ ਸਾਇਕਲਾਥੋਨ "ਸਿਹਤ ਵੀ, ਵਿਰਾਸਤ ਵੀ" ਥੀਮ ਤਹਿਤ ਕਰਵਾਈ ਗਈ। ਜਿਸ ਵਿਚ ਸੈਂਕੜੇ ਲੋਕਾਂ ਨੇ ਭਾਗ ਲੈ ਕੇ ਨਸ਼ਿਆਂ ਵਿਰੁੱਧ ਲੜਾਈ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਜਾਇਜ਼ਾ ਲਿਆ। ਸਾਈਕਲਾਥੋਨ ਦੌਰਾਨ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ ਗੌਰਵ ਤੂਰਾ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਜਲੰਧਰ-ਹੁਸ਼ਿਆਰਪੁਰ-ਕਪੂਰਥਲਾ ਦੇ ਨਾਮੀ ਸਾਈਕਲਿੰਗ ਕਲੱਬਾਂ ਦੇ ਨਾਲ-ਨਾਲ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ ਦਿੱਤਾ। ਸਾਈਕਲਾਥੋਨ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਅਤੇ ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ ਵਲੋਂ ਹਰੀ ਝੰਡੀ ਦੇ ਕੇ ਗੁਰੂ ਨਾਨਕ ਸਟੇਡੀਅਮ ਤੋਂ ਰਵਾਨਾ ਕੀਤਾ ਗਿਆ। ਇਹ ਸਾਇਕਲਾਥੋਨ ਨਸ਼ਿਆਂ ਵਿਰੁੱਧ ਲੜਾਈ ਵਿਚ ਹਿੱਸੇਦਾਰੀ ਦਾ ਸੁਨੇਹਾ ਦਿੰਦੀ ਹੋਈ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਸੈਨਿਕ ਸਕੂਲ,ਜਗਤਜੀਤ ਕਲੱਬ, ਦਰਬਾਰ ਹਾਲ, ਸ਼ਹੀਦ ਭਗਤ ਸਿੰਘ ਚੌਂਕ, ਮੌਰਿਸ਼ ਮਸਜਿਦ, ਸਟੇਟ ਗੁਰਦੁਆਰਾ ਤੋਂ ਹੁੰਦੀ ਹੋਈ ਮੁੜ ਸਟੇਡੀਅਮ ਵਿਖੇ ਹੀ ਸਮਾਪਤ ਹੋਈ।