Surprise Me!

ਹੁਣ ਹਾਈਟੈਕ ਗੇਮਾਂ ਖੇਡਣ ਲਈ ਵਿਦੇਸ਼ ਜਾਣ ਦੀ ਨਹੀਂ ਲੋੜ, ਲੁਧਿਆਣਾ 'ਚ ਖੁੱਲ੍ਹਿਆ ਦੇਸ਼ ਦਾ ਸਭ ਤੋਂ ਵੱਡਾ ਇੰਨਡੋਰ ਗੇਮਿੰਗ ਜ਼ੋਨ ਜ਼ੈਪ

2025-06-22 17 Dailymotion

ਲੁਧਿਆਣਾ ਦੇ ਸਾਊਥ ਸਿਟੀ 'ਚ ਜ਼ੈਪ ਇੰਨਡੋਰ ਗੇਮਿੰਗ ਜ਼ੋਨ ਦੀ ਸ਼ੁਰੂਆਤ ਹੋਈ ਹੈ। ਆਪਣੇ ਆਪ ਦੇ ਵਿੱਚ ਇਹ ਦੇਸ਼ ਦਾ ਪਹਿਲਾ ਇੰਨਡੋਰ ਗੇਮਿੰਗ ਜ਼ੋਨ ਹੈ ਜੋ ਕਿ ਲੱਗਭਗ ਦੋ ਏਕੜ ਦੇ ਵਿੱਚ ਬਣਿਆ ਹੈ। ਜਿੱਥੇ ਪਹਿਲੀ ਵਾਰ ਅਜਿਹੀਆਂ ਗੇਮਾਂ ਆਈਆਂ ਹਨ ਜੋ ਭਾਰਤ ਦੇ ਵਿੱਚ ਕਿਤੇ ਵੀ ਨਹੀਂ ਹਨ। ਹੁਣ ਤੱਕ ਸਿਰਫ ਡਿਜ਼ਨੀਲੈਂਡ ਆਦਿ ਦੇ ਵਿੱਚ ਹੀ ਅਜਿਹੀਆਂ ਗੇਮਾਂ ਵੇਖਣ ਨੂੰ ਮਿਲਦੀਆਂ ਸਨ। ਪੰਜਾਬ ਦੇ ਵਿੱਚ ਇਹ ਪਹਿਲਾ ਇਨ੍ਹਾਂ ਵੱਡਾ ਇੰਡੋਰ ਗੇਮਿੰਗ ਜ਼ੋਨ ਹੈ, ਜੋ ਇੰਨੇ ਵੱਡੇ ਪੱਧਰ 'ਤੇ ਖੋਲ੍ਹਿਆ ਗਿਆ ਹੈ, ਜਿਸ ਦੀ ਸ਼ੁਰੂਆਤ 'ਤੇ ਪਹਿਲੇ ਹੀ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ-ਲੜਕੀਆਂ ਅਤੇ ਬੱਚੇ ਆਪਣੇ ਮਾਪਿਆਂ ਨਾਲ ਪਹੁੰਚੇ। ਪ੍ਰਬੰਧਕਾਂ ਨੇ ਦੱਸਿਆ ਕਿ ਸਿਰਫ ਬੱਚਿਆਂ ਲਈ ਨਹੀਂ ਸਗੋਂ ਇਹ ਤਿੰਨ ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਤੱਕ ਲਈ ਹੈ, ਜਿੱਥੇ ਉਹ ਆ ਕੇ ਆਪਣਾ ਸਮਾਂ ਬਤੀਤ ਕਰ ਸਕਦੇ ਹਨ। ਫਿਲਹਾਲ ਉਨ੍ਹਾਂ ਨੇ ਗੇਮਿੰਗ ਜ਼ੋਨ ਦੀ ਹੀ ਸ਼ੁਰੂਆਤ ਕੀਤੀ ਹੈ ਅਤੇ ਆਉਂਦੇ ਦਿਨਾਂ ਵਿੱਚ ਇਸ ਨੂੰ ਹੋਰ ਵੀ ਵੱਡਾ ਕੀਤਾ ਜਾਵੇਗਾ। ਇਸ ਵਿੱਚ ਲੱਗਭਗ 120 ਦੇ ਕਰੀਬ ਗੇਮਸ ਨੇ ਅਤੇ ਇਨ੍ਹਾਂ ਦੀਆਂ ਕੀਮਤਾਂ ਵੀ ਬਹੁਤ ਹੀ ਵਾਜਿਬ ਰੱਖੀਆਂ ਗਈਆਂ ਨੇ ਤਾਂ ਜੋ ਆਸਾਨੀ ਦੇ ਨਾਲ ਇਸ ਨੂੰ ਹਰ ਕੋਈ ਖੇਡ ਸਕੇ।