Surprise Me!

SBI ਦੀ ਇਹ ਸ਼ਾਖਾ ਬਣੀ ਠੱਗਾਂ ਦੀ ਪਸੰਦੀਦਾ ਜਗ੍ਹਾ, 47 ਲੱਖ ਦੀ ਹੋਰ ਧੋਖਾਧੜੀ ਦਾ ਪਰਦਾਫਾਸ਼

2025-07-02 25 Dailymotion

ਫਿਰੋਜ਼ਪੁਰ: ਇੱਛੇ ਵਾਲਾ ਰੋਡ ‘ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਇੱਕ ਵਾਰ ਫਿਰ ਚਰਚਾ ‘ਚ ਹੈ, ਪਰ ਇਸ ਵਾਰੀ ਕਾਰਨ ਕੋਈ ਵਧੀਆ ਬੈਂਕਿੰਗ ਸੇਵਾ ਨਹੀਂ, ਬਲਕਿ ਠੱਗੀ ਅਤੇ ਧੋਖਾਧੜੀ ਦੀ ਲੜੀ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ। ਬੈਂਕ ਮੈਨੇਜਰ ਰਾਹੁਲ ਮੋਹਨ ਵੱਲੋਂ ਸਿਟੀ ਥਾਣੇ ਵਿੱਚ ਦਿੱਤੀ ਗਈ ਦਰਖਾਸਤ ਅਧੀਨ, 5 ਵਿਅਕਤੀਆਂ ਵੱਲੋਂ ਜਾਅਲੀ ਦਸਤਾਵੇਜ਼ ਅਤੇ ਪਛਾਣ ਪੱਤਰ ਪੇਸ਼ ਕਰਕੇ ਕਰੀਬ 46.85 ਲੱਖ ਰੁਪਏ ਦੀ ਠੱਗੀ ਕਰਨ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਆਰੋਪੀਆਂ ਵਿੱਚ ਸੁਨੀਤਾ ਦੇਵੀ, ਕੈਥਲ (ਹਰਿਆਣਾ) – ਜਿੱਸ ਵੱਲੋਂ₹10 ਲੱਖ ਦੀ ਠੱਗੀ ਮਾਰਨ ਅਤੇ , ਪ੍ਰੇਰਨਾ ਵਾਸੀ ਆਦਮਪੁਰ, ਹਿਸਾਰ ਵੱਲੋਂ ₹9.33 ਲੱਖ ਰੁਪਏ ਦੀ ਠੱਗੀ , ਸੰਜੇ ਕੁਮਾਰ, ਕੈਥਲ ਵੱਲੋਂ ₹10 ਲੱਖ ਰੁਪਏ ਅਤੇ ਕੁਸਮ ਰਾਣੀ, ਵਾਸੀ ਪਿਹੋਵਾ, ਕੁਰੂਕਸ਼ੇਤਰ ਵੱਲੋਂ ₹9.43 ਲੱਖ ਰੁਪਏ ਅਤੇ ਕਿਰਨ ਬਾਲਾ, ਫਤਿਹਾਬਾਦ ਵੱਲੋਂ– ₹8.09 ਲੱਖ ਰੁਪਏ ਦੀ ਬੈਂਕ ਨਾਲ ਠੱਗੀ ਮਾਰੀ ਗਈ ਹੈ , ਇਹ ਸਾਰੇ ਅਰੋਪੀ ਹਰਿਆਣਾ ਨਾਲ ਸੰਬੰਧਿਤ ਹਨ, ਅਤੇ ਉਨ੍ਹਾਂ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ 318(4), 336(2), 337, 338, 336(3), ਅਤੇ 340(2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਜਤਿੰਦਰ ਸਿੰਘ ਇਹ ਦੱਸਿਆ ਕਿ ਇਹਨਾਂ ਸਾਰੇ ਫਰਜ਼ੀ ਕਾਗਜ਼ ਤਿਆਰ ਕਰਕੇ ਕੁਝ ਲੋਕਾਂ ਨਾਲ ਮਿਲੀ ਭੁਗਤ ਕਰਕੇ ਜਾਲੀ ਦਸਤਾਵੇਜ ਰਾਹੀ ਬੈਂਕ ਤੋ ਲੋਨ ਕਰਵਾਇਆ ਗਿਆ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ।