Surprise Me!

ਫਿਲੌਰ ਵਿਖੇ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ, ਕਈ ਹੋਏ ਜ਼ਖ਼ਮੀ

2025-07-08 2 Dailymotion

ਜਲੰਧਰ ਦੇ ਫਿਲੌਰ ਇਲਾਕੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਿਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਛੋਟਾ ਹਾਥੀ ਜੋ ਕਿ ਟਾਈਲਾਂ ਅਤੇ ਮਾਰਬਲ ਨਾਲ ਲੱਦਿਆ ਹੋਇਆ ਸੀ ਇਸ ਦੌਰਾਨ ਉਸ ਦਾ ਸੰਤੁਲਨ ਵਿਗੜਨ ਕਾਰਣ ਅਚਾਨਕ ਟੈਂਪੂ ਸੜਕ ਵਿੱਚ ਪਲਟ ਗਿਆ। ਹਾਦਸੇ ਵੇਲੇ ਟੈਂਪੂ ਵਿੱਚ ਸਵਾਰ ਕੁੱਲ੍ਹ 6 ਲੋਕਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੇ ਅਤੇ ਜ਼ਖ਼ਮੀ ਹੋਏ ਲੋਕ ਜਲੰਧਰ ਦੇ ਹੀ ਰਹਿਣ ਵਾਲੇ ਹਨ। ਦੂਜੇ ਪਾਸੇ ਗੰਭੀਰ ਜ਼ਖ਼ਮੀ ਹੋਏ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ