ਅੰਮ੍ਰਿਤਸਰ: "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ 2 ਵੱਖ-ਵੱਖ ਥਾਵਾਂ 'ਤੇ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ,ਜਿਨ੍ਹਾਂ ਤੋਂ 6 ਕਿਲੋ ਹੈਰੋਇਨ, 2 ਗਲੌਕ ਪਿਸਟਲ, ਇੱਕ ਡਰੋਨ ਅਤੇ ਆਈ-20 ਗੱਡੀ ਬਰਾਮਦ ਹੋਈ ਹੈ। ਪਹਿਲੀ ਕਾਰਵਾਈ 'ਚ ਘਰਿੰਡਾ ਪੁਲਿਸ ਨੇ ਗੁਪਤ ਸੂਚਨਾ 'ਤੇ ਪਿੰਡ ਮੋਦੇ ਨੇੜੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਇਹ ਦੋਸ਼ੀ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿੱਚ ਵੰਡਣ ਵਾਲੇ ਗੈਂਗ ਨਾਲ ਸਬੰਧਿਤ ਹਨ। ਉਸ ਉੱਤੇ ਥਾਣਾ ਘਰਿੰਡਾ 'ਚ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੂਜੀ ਵੱਡੀ ਕਾਰਵਾਈ ਸਪੈਸ਼ਲ ਸੈੱਲ ਵੱਲੋਂ ਅਜਨਾਲਾ 'ਚ ਕੀਤੀ ਗਈ, ਜਿੱਥੇ ਅਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਇਕ ਕਿਲੋ 227 ਗ੍ਰਾਮ ਆਈਸ ਡਰੱਗ ਮਾਮਲੇ 'ਚ ਗ੍ਰਿਫਤਾਰ ਕਰਕੇ 570 ਗ੍ਰਾਮ ਹੈਰੋਇਨ, 1 ਕਿਲੋ 227 ਗ੍ਰਾਮ ਆਈਸ ਡਰੱਗ, 2 ਗਲੌਕ ਪਿਸਟਲ, ਡਰੋਨ ਅਤੇ ਕਾਰ ਬਰਾਮਦ ਕੀਤੀ ਗਈ। ਇਹ ਗ੍ਰਿਫਤਾਰੀ ਪਹਿਲਾਂ ਗ੍ਰਿਫਤਾਰ ਹੋਏ ਰਵਿੰਦਰ ਉਰਫ ਵਿੱਕੀ ਦੀ ਪੁੱਛਗਿੱਛ ਤੋਂ ਬਾਅਦ ਹੋਈ। ਦੋਵੇਂ ਮਾਮਲਿਆਂ 'ਚ ਪੁੱਛਗਿੱਛ ਜਾਰੀ ਹੈ।