ਕਪੂਰਥਲਾ: ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਡਡਵਿੰਡੀ ਅਤੇ ਪਾਜੀਆਂ ਵਿਚਾਲੇ ਵਾਪਰੇ ਸੜਕ ਹਾਦਸੇ ’ਚ ਇੱਕ ਸਕੂਟਰੀ ਸਵਾਰ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਜਦੋਂਕਿ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਇਸੇ ਸੜਕ ਹਾਦਸੇ ਦੌਰਾਨ ਸਕੂਟਰੀ ਦੇ ਸਵਾਰ ਇੱਕ ਹੋਰ ਪਰਿਵਾਰ ਦੇ 2 ਲੋਕ ਜਖ਼ਮੀ ਹੋ ਗਏ। ਹਾਦਸਾ ਵਾਪਰਦਿਆਂ ਹੀ ਕਾਰ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਸਕੂਟਰੀਆਂ ਡਿਵਾਈਡਰ ਤੋਂ ਕਰੋਸਿੰਗ ਕਰਨ ਦੀ ਉਡੀਕ 'ਚ ਸਨ ਕਿ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਦੂਸਰੇ ਸਕੂਟਰੀ ’ਤੇ ਸਵਾਰ 1 ਬੱਚਾ ਅਤੇ ਇੱਕ ਮਹਿਲਾ ਜ਼ਖਮੀ ਹੋਏ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (56) ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਕੋਠੇ ਇਸ਼ਰਵਾਲ ਵਜੋਂ ਹੋਈ ਹੈ। ਜ਼ਖ਼ਮੀਆ ਦੀ ਪਛਾਣ ਸੋਢੀ (40) ਪੁੱਤਰ ਮੋਹਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਚੌਧਰੀਆਂ, ਕਰਨਦੀਪ ਕੌਰ (30) ਪਤਨੀ ਰਵਿਪਾਲ, ਇਕਲਵੱਯਾ (5) ਪੁੱਤਰ ਰਵੀਪਾਲ ਵਾਸੀ ਪਿੰਡ ਪਰਵੇਜ਼ ਨਗਰ ਵਜੋਂ ਹੋਈ।