Surprise Me!

ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ ਕਿਸਾਨ, ਕੈਪੀਟਲ ਸਮਾਲ ਫਾਈਨੈਂਸ ਬੈਂਕ ਦੇ ਮੂਹਰੇ ਲਾਇਆ ਧਰਨਾ

2025-07-28 15 Dailymotion

ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਕੈਪੀਟਲ ਸਮਾਲ ਫਾਇਨਾਂਸ ਬੈਂਕ ਵੱਲੋਂ ਕਿਸਾਨਾਂ ਨਾਲ ਖਾਤੇ ਚੋਂ ਹੇਰਾ-ਫੇਰੀ ਕਰਕੇ ਪੈਸੇ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਕਿਸਾਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਦ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਉਸ ਦੇ ਖਾਤੇ ਵਿੱਚੋਂ 27 ਲੱਖ ਰੁਪਏ ਗਾਇਬ ਸਨ, ਤਾਂ ਹੋਰ ਵੀ ਕਿਸਾਨ ਇੱਕ-ਇੱਕ ਕਰਕੇ ਸਾਹਮਣੇ ਆਉਣਾ ਸ਼ੁਰੂ ਹੋਏ। ਜਿਸ ਤੋਂ ਬਾਅਦ ਪਤਾ ਚੱਲਾ ਕਿ 30 ਦੇ ਕਰੀਬ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਕੈਪੀਟਲ ਸਮਾਲ ਫਾਈਨੈਂਸ ਬੈਂਕ ਵਿੱਚ ਠੱਗੀ ਨੂੰ ਲੈ ਕੇ ਕਿਸਾਨਾਂ ਨੇ ਬੈਂਕ ਦੇ ਬਾਹਰ ਧਰਨਾ ਲਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਵੱਲੋਂ ਕਿਸਾਨਾਂ ਦੇ ਖਾਤੇ ਚੋਂ ਕਰੋੜਾਂ ਰੁਪਏ ਕੱਢ ਕੇ ਠੱਗੀ ਮਾਰੀ ਗਈ ਹੈ, ਪੁਲਿਸ ਨੇ ਬੈਂਕ ਮੈਨੇਜਰ ਸਣੇ ਚਾਰ ਬੈਂਕ ਕਰਮਚਾਰੀਆਂ ਖਿਲਾਫ ਕੀਤਾ ਸੀ ਮੁਕੱਦਮਾ ਦਰਜ ਤਾਂ ਕੀਤਾ ਹੈ ਪਰ ਸਾਡੇ ਪੈਸੇ ਸਾਨੂੰ ਕੌਣ ਵਾਪਿਸ ਮੋੜੇਗਾ। ਅੱਜ ਤਾਂ ਮਹਿਜ਼ ਕੁਝ ਕੁ ਕਿਸਾਨ ਹੀ ਸਾਹਮਣੇ ਆਏ ਹਨ ਅਜੇ ਤਾਂ ਹੋਰ ਵੀ ਕਿਸਾਨ ਸਾਹਮਣੇ ਆਉਣਗੇ, ਜਿਨ੍ਹਾਂ ਦੇ ਕਰੋੜਾਂ ਰੁਪਏ ਬੈਂਕ 'ਚ ਜਮਾਂ ਸਨ। ਇਸ ਲਈ  ਜਦ ਤੱਕ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਆਉਂਦੇ ਤਦ ਤੱਕ ਬੈਂਕ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਜਾਰੀ ਰਹੇਗਾ।