Surprise Me!

ਪਿੰਡ ਡਾਲਾ ਵਿੱਚ ਹੜ੍ਹ ਵਰਗੀ ਸਥਿਤੀ, ਖੇਤਾਂ ਵਿੱਚ 5-5 ਫੁੱਟ ਖੜਾ ਪਾਣੀ, ਕਿਸਾਨਾਂ ਨੇ ਜਤਾਇਆ ਰੋਸ

2025-07-28 6 Dailymotion

ਮੋਗਾ: ਬੀਤੇ ਦਿਨ ਮੋਗਾ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਪਿੰਡ ਡਾਲਾ ਦੇ ਖੇਤਾਂ ਵਿੱਚ 5-5 ਫੁੱਟ ਤੋਂ ਉੱਪਰ ਖੇਤਾਂ ਵਿੱਚ ਪਾਣੀ ਨੇ ਪਿੰਡ ਵਿੱਚ ਬਣਾਈ ਹੜ ਵਰਗੀ ਸਥਿਤੀ ਪਿਛਲੇ 6 ਦਿਨ ਤੋਂ ਪਾਵਰ ਗ੍ਰੈਡ ਵਿੱਚ ਪਾਣੀ ਆਉਣ ਕਾਰਨ ਬਿਜਲੀ ਵੀ ਨਹੀਂ ਆ ਰਹੀ। ਆਸ-ਪਾਸ ਦੇ ਪਿੰਡਾਂ ਦੇ ਗਰਿੱਡਾ ਬਿਜਲੀ ਵਿਭਾਗ ਦੇ ਵਿਭਾਗ ਅਧਿਕਾਰੀਆਂ ਵੱਲੋਂ ਜੋੜੀ ਗਈ ਹੈ। ਸਪਲਾਈ ਤੋਂ ਨਾ ਮਾਤਰ ਬਿਜਲੀ ਆਉਣ ਕਾਰਨ ਪਿੰਡ ਦੇ ਲੋਕ ਵੱਡੇ ਪੱਧਰ 'ਤੇ ਪਰੇਸ਼ਾਨ ਹਨ। ਇਥੇ ਹੀ ਬੱਸ ਨੇ ਕੇ ਪਿੰਡ ਵਿੱਚ ਬਣੇ ਵਾਟਰ ਵਰਕਸ ਵਿੱਚ ਵੀ ਗੰਦਾ ਪਾਣੀ ਜਮਾਂ ਹੋਣ ਕਾਰਨ ਵਾਟਰ ਵਰਕਸ ਦਾ ਪਾਣੀ ਵੀ ਖਰਾਬ ਚੁੱਕਿਆ ਹੈ ਜੋ ਪਿੰਡ ਦੀ ਸਰਪੰਚ ਪਲਵਿੰਦਰ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਆਪਣੇ ਪੱਧਰ 'ਤੇ ਜਨਰੇਟਰ ਦਾ ਪ੍ਰਬੰਧ ਕਰਕੇ ਵਾਟਰ ਵਰਕਸ ਦਾ ਪਾਣੀ ਵੀ ਜਿੱਥੇ ਸਾਫ ਕੀਤਾ ਜਾ ਰਿਹਾ ਹੈ। ਉੱਥੇ ਵੱਖੋ-ਵੱਖ ਤਰੀਕਿਆਂ ਨਾਲ ਜਨਰੇਟਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਦਾ ਕਰਨ ਦੇ ਵੀ ਯਤਨ ਕੀਤੇ ਜਾ ਰਹੇ ਹਨ।