ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਜੀਰਾ ਦੇ ਨਾਲ ਲੱਗਦੇ ਪਿੰਡ ਬੋਤੀਆਂ ਵਾਲਾ ਦੀ ਰਹਿਣ ਵਾਲੀ ਮੇਨਬੀਰ ਕੌਰ ਜੋ 2023 ਵਿੱਚ ਕੈਨੇਡਾ ਦੇ ਬ੍ਰਿਮਟਨ ਵਿੱਚ ਪੜਨ ਵਾਸਤੇ ਗਈ ਸੀ। ਜਿਸ ਦੀ ਕੁਝ ਦਿਨ ਪਹਿਲਾਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਮੇਨਬੀਰ ਕੌਰ ਦੇ ਪਿਤਾ ਤੇ ਉਸਦੇ ਚਾਚਾ ਵੱਲੋਂ ਦੱਸਿਆ ਗਿਆ ਕਿ ਮੇਨਬੀਰ ਕੌਰ ਪੜਾਈ ਵਿੱਚ ਬਹੁਤ ਹੀ ਹੁਸ਼ਿਆਰ ਲੜਕੀ ਸੀ ਜੋ ਪਹਿਲਾਂ ਫਤਹਿਗੜ ਪੰਚਤੂਰ ਵਿੱਚ ਪੜ੍ਹਾਈ ਕਰਦੀ ਰਹੀ ਅਤੇ ਆਈਲੈਟਸ ਕਰਕੇ 2023 ਵਿੱਚ ਕੈਨੇਡਾ ਦੇ ਸ਼ਹਿਰ ਬਰੇਪਟਨ ਵਿੱਚ ਕੰਪਿਊਟਰ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ। ਜਿਸ ਦੀ ਪੜ੍ਹਾਈ ਦਾ ਸਮਾਂ ਕੁਝ ਬਾਕੀ ਰਹਿ ਗਿਆ ਸੀ ਅਤੇ ਅੱਗੇ ਪੜ੍ਹਾਈ ਕਰਨ ਦਾ ਵਿਚਾਰ ਬਣਾ ਰਹੀ ਸੀ। ਜਦੋਂ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ਦੀ ਮਰਜ਼ੀ ਨਾਲ ਮੇਨਬੀਰ ਕੌਰ ਦੇ ਅੰਗ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਦਾਨ ਦੇ ਦਿੱਤੇ ਗਏ। ਇਸ ਮੌਕੇ ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਮਾਂ ਬਾਪ ਮੋਟੀਆਂ ਰਕਮਾਂ ਦੇ ਕੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਭੇਜਦੇ ਹਨ ਪਰ ਕਿਸੇ ਸਮੇਂ ਇਸ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰ ਤੱਕ ਪਹੁੰਚਾਈਆਂ ਜਾਣ।