Surprise Me!

ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀਆਂ ਦੀ ਫਸਲ ਦਾ ਨੁਕਸਾਨ, ਕਿਸਾਨ ਹੋਏ ਨਿਰਾਸ਼

2025-08-05 1 Dailymotion

ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ। ਸੰਗਰੂਰ ਦੇ ਨਜ਼ਦੀਕੀ ਪਿੰਡ ਬਡਰੁੱਖਾਂ ਦੇ ਕਿਸਾਨ ਹਰਦੀਪ ਸਿੰਘ ਵੱਲੋਂ ਲਗਾਈ ਗਈ ਕੱਦੂ ਦੀ ਫ਼ਸਲ ਮੀਂਹ ਕਾਰਨ ਬਰਬਾਦ ਹੋ ਗਈ ਅਤੇ ਕਰੀਬ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਕਿਸਾਨ ਮੁਤਾਬਿਕ ਸਰਕਾਰ ਵੱਲੋਂ ਮਿਲਦੀ ਸਬਸਿਡੀ ਸਿਰਫ ਖਾਸ ਬੰਦਿਆਂ ਨੂੰ ਹੀ ਦਿੱਤੀ ਜਾਂਦੀ ਹੈ ਪਰ ਲੋੜਵੰਦ ਕਿਸਾਨਾਂ ਤੱਕ ਇਹ ਸਕੀਮਾਂ ਪਹੁੰਚਦੀਆਂ ਹੀ ਨਹੀਂ। ਅਸੀਂ ਪਿਛਲੇ 25 ਸਾਲ ਤੋਂ ਵੀ ਜ਼ਿਆਦਾ ਲੰਮੇਂ ਸਮੇਂ ਤੋਂ ਰਿਵਾਇਤੀ ਫਸਲਾਂ ਛੱਡ ਕੇ ਹਰੀਆਂ ਸਬਜ਼ੀਆਂ ਬੀਜ ਰਹੇ ਹਾਂ ਪਰ ਕਿਸੇ ਵੀ ਸਰਕਾਰ ਨੇ ਅੱਜ ਤੱਕ ਸਾਨੂੰ ਇਸ ਉੱਤੇ ਸਬਸਿਡੀ ਨਹੀਂ ਦਿੱਤੀ।