Surprise Me!

ਇਸ ਪਿੰਡ 'ਚ ਹੜ੍ਹ ਦੇ ਪਾਣੀਆਂ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ

2025-08-19 2 Dailymotion

ਤਰਨ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਰਾਮ ਸਿੰਘ ਵਾਲਾ 'ਚ ਹਰੀਕੇ ਹੈਡ ਤੋਂ ਛੱਡੇ ਹੋਏ ਪਾਣੀ ਦਾ ਪੱਧਰ ਇਨ੍ਹਾਂ ਜ਼ਿਆਦਾ ਵੱਧ ਗਿਆ ਕਿ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਦਾ ਹੋਇਆ ਕਿਸਾਨਾਂ ਅਤੇ ਆਮ ਲੋਕਾਂ ਦੇ ਘਰਾਂ ਤੱਕ ਵੜ ਗਿਆ ਹੈ। ਇਸ ਤੋਂ ਪ੍ਰੇਸ਼ਾਨ ਕਿਸਾਨਾ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਜੀਤ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਪਿੰਡ ਰਾਮ ਸਿੰਘ ਵਾਲਾ 'ਚ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਰਿਆ ਦੇ ਮਾਰ ਹੇਠ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਰ ਲੈ ਨਹੀਂ ਪੁੱਜਿਆ। 2023 ਦੇ ਵਿੱਚ ਵੀ ਇਹੀ ਹਾਲਾਤ ਹੋਏ ਸਨ ਉਸ ਵੇਲੇ ਵੀ ਸਰਕਾਰ ਨੇ  ਕਿਸਾਨਾਂ ਨੂੰ ਸਹੂਲਤ ਦੇ ਨਾਮ ਤੇ ਫ਼ੰਡ ਜਾਰੀ ਕੀਤਾ ਸੀ ਪਰ ਉਸ ਵੀ ਆਮ ਕਿਸਾਨਾਂ ਨੂੰ ਮਿਲਣ ਦੀ ਬਜਾਏ ਉਨ੍ਹਾਂ ਨੂੰ ਮਿਲਿਆ, ਜੋ ਸਰਕਾਰ ਦੇ ਨੁਮਾਇੰਦਿਆਂ ਦੇ ਨਜ਼ਦੀਕੀ ਸਨ। ਜੇਕਰ ਇਸ ਵਾਰ ਵੀ ਸਾਨੂੰ ਬਣਦੀ ਮਦਦ ਨਾ ਕੀਤੀ ਗਈ, ਤਾਂ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਡੰਗਰ ਪਸ਼ੂ ਲੈਕੇ ਡੀਸੀ ਦਫਤਰ ਅਤੇ ਹੋਰਨਾਂ ਸਰਕਰੀ ਅਦਾਰਿਆਂ 'ਚ ਬੰਨ ਦੇਵਾਂਗੇ।