Surprise Me!

ਸੰਗਰੂਰ ਚੰਡੀਗੜ੍ਹ ਨੈਸ਼ਨਲ ਹਾਈਵੇ ਦਬਿਆ, ਹੋਇਆ ਭਿਆਨਕ ਹਾਦਸਾ

2025-08-25 3 Dailymotion

ਸੰਗਰੂਰ ਵਿੱਚੋਂ ਨਿਕਲਦੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਸੁਨਾਮ ਦੇ ਨਜ਼ਦੀਕ ਸੜਕ ਦਬਣ ਦੇ ਕਾਰਨ ਇੱਕ ਟਰੱਕ ਪਲਟ ਗਿਆ। ਜਿਸ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ। ਟਰੱਕ ਦੇ ਮਾਲਕ ਨੇ ਕਿਹਾ ਕਿ ਸੜਕ ਦਬਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਹਾਦਸਾ ਵਾਪਰਿਆ। ਇਸ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਟਰਾਲੇ ਨੂੰ ਪਾਸੇ ਕੀਤਾ ਗਿਆ ਅਤੇ ਬਰਸਾਤ ਕਾਰਣ ਧਸੀ ਸੜਕ ਨੂੰ ਮੁੜ ਮੁਰੰਮਤ ਕਰਕੇ ਆਮ ਟ੍ਰੈਫਿਕ ਦੇ ਲਈ ਸੁਚਾਰੂ ਕਰਨ ਦਾ ਕੰਮ ਅਰੰਭਿਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਪ੍ਰਸ਼ਾਸਨ ਦੀ ਗਲਤੀ ਦਾ ਹਰਜਾਨਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।